Shiv Kumar Batalvi - Excerpts

Excerpts


Mainu Vida Karo (Bid Me Farewell)

Assan Taan Joban Rutte Marna
tur Jana Assan Bhare Bharaye
Hijar Tere di kar Parkarma
Assan Taan Joban Rutte Marna

I am going to die in the season of youth,
I am going to depart without emptying my contents,
After completing a cycle of separation from you,
I am going to die in the season of youth.

ਸਿਖ਼ਰ ਦੁਪਹਿਰ ਸਿਰ ‘ਤੇ, ਮੇਰਾ ਢੱਲ ਚਲਿਆ ਪਰਛਾਵਾਂ

ਕਬਰਾਂ ਉਡੀਕਦੀਆਂ, ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ।।


ਜ਼ਿੰਦਗੀ ਦਾ ਥਲ ਤਪਦਾ, ਕੱਲੇ ਰੁੱਖ ਦੀ ਹੋਂਦ ਵਿਚ ਮੇਰੀ |

ਦੁਖਾਂ ਵਾਲੀ ਗਹਿਰ ਚੜੀ, ਵਗੇ ਗਮਾਂ ਵਾਲੀ ਤੇਜ਼ ਹਨੇਰੀ |

ਮੈਂ ਵੀ ਕੇਹਾ ਰੁੱਖ ਚੰਦਰਾ, ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ ||


ਲੋਕਾਂ ਮੇਰੇ ਗੀਤ ਸੁਣ ਲਏ, ਮੇਰਾ ਦੁੱਖ ਨਾ ਕਿਸੇ ਨੇ ਜਾਣੇਆ |

ਲੱਖਾਂ ਮੇਰੇ ਸੀਸ ਚੁੰਮ ਗਏਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ |

ਅੱਜ ਇਸ ਮੁਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਵਾਂ ||


ਹਿਜਰਾਂ ‘ਚ ਸੜਦੇ ਨੇ, ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ |

ਉਮਰਾਂ ਤਾਂ ਮੁੱਕ ਚੱਲੀਆਂ, ਪਰ ਮੁੱਕੀਆਂ ਨਾ ਤੇਰੀਆਂਵੇ ਦੂਰੀਆਂ|

ਰੱਜ ਰੱਜ ਝੂਠ ਬੋਲਿਆ, ਮੇਰੇ ਨਾਲ ਚੰਦਰਿਆ ਕਾਵਾਂ |

Read more about this topic:  Shiv Kumar Batalvi